Page 481- Asa Kabeer ji- ਫੀਲੁ ਰਬਾਬੀ ਬਲਦੁ ਪਖਾਵਜ ਕਊਆ ਤਾਲ ਬਜਾਵੈ ॥ The elephant is the guitar player, the ox is the drummer, and the crow plays the cymbals. ਪਹਿਰਿ ਚੋਲਨਾ ਗਦਹਾ ਨਾਚੈ ਭੈਸਾ ਭਗਤਿ ਕਰਾਵੈ ॥੧॥ Putting on the skirt, the donkey dances around, and the water buffalo performs devotional worship. ||1|| ਰਾਜਾ ਰਾਮ ਕਕਰੀਆ ਬਰੇ ਪਕਾਏ ॥ The Lord, the King, has cooked the cakes of ice, ਕਿਨੈ ਬੂਝਨਹਾਰੈ ਖਾਏ ॥੧॥ ਰਹਾਉ ॥ but only the rare man of understanding eats them. ||1||Pause|| ਬੈਠਿ ਸਿੰਘੁ ਘਰਿ ਪਾਨ ਲਗਾਵੈ ਘੀਸ ਗਲਉਰੇ ਲਿਆਵੈ ॥ Sitting in his den, the lion prepares the betel leaves, and the muskrat brings the betel nuts. ਘਰਿ ਘਰਿ ਮੁਸਰੀ ਮੰਗਲੁ ਗਾਵਹਿ ਕਛੂਆ ਸੰਖੁ ਬਜਾਵੈ ॥੨॥ Going from house to house, the mouse sings the songs of joy, and the turtle blows on the conch-shell. ||2|| ਬੰਸ ਕੋ ਪੂਤੁ ਬੀਆਹਨ ਚਲਿਆ ਸੁਇਨੇ ਮੰਡਪ ਛਾਏ ॥ The son of the sterile woman goes to get married, and the golden canopy is spread out for him. ਰੂਪ ਕੰਨਿਆ ਸੁੰਦਰਿ ਬੇਧੀ ਸਸੈ ਸਿੰਘ ਗੁਨ ਗਾਏ ॥੩॥ He marries a beautiful and enticing young woman; the rabbit and the lion sing their praises. ||3|| ਕਹਤ ਕਬੀਰ ਸੁਨਹੁ ਰੇ ਸੰਤਹੁ ਕੀਟੀ ਪਰਬਤੁ ਖਾਇਆ ॥ Says Kabir, listen, O Saints - the ant has eaten the mountain. ਕਛੂਆ ਕਹੈ ਅੰਗਾਰ ਭਿ ਲੋਰਉ ਲੂਕੀ ਸਬਦੁ ਸੁਨਾਇਆ ॥੪॥੬॥ The turtle says, “I need a burning coal, also”. Listen to this mystery of the Shabad. ||4||6|| Page 481- Asa Kabeer ji- ਪਹਿਲਾ ਪੂਤੁ ਪਿਛੈਰੀ ਮਾਈ ॥ First, the son was born, and then, his mother. ਗੁਰੁ ਲਾਗੋ ਚੇਲੇ ਕੀ ਪਾਈ ॥੧॥ The guru falls at the feet of the disciple. ||1|| ਏਕੁ ਅਚੰਭਉ ਸੁਨਹੁ ਤੁਮੑ ਭਾਈ ॥ Listen to this wonderful thing, O Siblings of Destiny! ਦੇਖਤ ਸਿੰਘੁ ਚਰਾਵਤ ਗਾਈ ॥੧॥ ਰਹਾਉ ॥ I saw the lion herding the cows. ||1||Pause|| ਜਲ ਕੀ ਮਛੁਲੀ ਤਰਵਰਿ ਬਿਆਈ ॥ The fish of the water gives birth upon a tree. ਦੇਖਤ ਕੁਤਰਾ ਲੈ ਗਈ ਬਿਲਾਈ ॥੨॥ I saw a cat carrying away a dog. ||2|| ਤਲੈ ਰੇ ਬੈਸਾ ਊਪਰਿ ਸੂਲਾ ॥ The branches are below, and the roots are above. ਤਿਸ ਕੈ ਪੇਡਿ ਲਗੇ ਫਲ ਫੂਲਾ ॥੩॥ The trunk of that tree bears fruits and flowers. ||3|| ਘੋਰੈ ਚਰਿ ਭੈਸ ਚਰਾਵਨ ਜਾਈ ॥ Riding a horse, the buffalo takes him out to graze. ਬਾਹਰਿ ਬੈਲੁ ਗੋਨਿ ਘਰਿ ਆਈ ॥੪॥ The bull is away, while his load has come home. ||4|| ਕਹਤ ਕਬੀਰ ਜੁ ਇਸ ਪਦ ਬੂਝੈ ॥ Says Kabir, one who understands this hymn, ਰਾਮ ਰਮਤ ਤਿਸੁ ਸਭੁ ਕਿਛੁ ਸੂਝੈ ॥੫॥੯॥੨੨॥ ਬਾਈਸ ਚਉਪਦੇ ਤਥਾ ਪੰਚਪਦੇ and chants the Lord’s Name, comes to understand everything. ||5||9||22|| 22 Chau-Padas And Panch-Padas. Page 898- Ramkali Mahalaa 5- ਗਊ ਕਉ ਚਾਰੇ ਸਾਰਦੂਲੁ ॥ The tiger leads the cow to the pasture, ਕਉਡੀ ਕਾ ਲਖ ਹੂਆ ਮੂਲੁ ॥ the shell is worth thousands of dollars, ਬਕਰੀ ਕਉ ਹਸਤੀ ਪ੍ਰਤਿਪਾਲੇ ॥ and the elephant nurses the goat, ਅਪਨਾ ਪ੍ਰਭੁ ਨਦਰਿ ਨਿਹਾਲੇ ॥੧॥ when God bestows His Glance of Grace. ||1|| ਕ੍ਰਿਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ॥ You are the treasure of mercy, O my Beloved Lord God. ਬਰਨਿ ਨ ਸਾਕਉ ਬਹੁ ਗੁਨ ਤੇਰੇ ॥੧॥ ਰਹਾਉ ॥ I cannot even describe Your many Glorious Virtues. ||1||Pause|| ਦੀਸਤ ਮਾਸੁ ਨ ਖਾਇ ਬਿਲਾਈ ॥ The cat sees the meat, but does not eat it, ਮਹਾ ਕਸਾਬਿ ਛੁਰੀ ਸਟਿ ਪਾਈ ॥ and the great butcher throws away his knife; ਕਰਣਹਾਰ ਪ੍ਰਭੁ ਹਿਰਦੈ ਵੂਠਾ ॥ the Creator Lord God abides in the heart; ਫਾਥੀ ਮਛੁਲੀ ਕਾ ਜਾਲਾ ਤੂਟਾ ॥੨॥ the net holding the fish breaks apart. ||2|| ਸੂਕੇ ਕਾਸਟ ਹਰੇ ਚਲੂਲ ॥ The dry wood blossoms forth in greenery and red flowers; ਊਚੈ ਥਲਿ ਫੂਲੇ ਕਮਲ ਅਨੂਪ ॥ in the high desert, the beautiful lotus flower blooms. ਅਗਨਿ ਨਿਵਾਰੀ ਸਤਿਗੁਰ ਦੇਵ ॥ The Divine True Guru puts out the fire. ਸੇਵਕੁ ਅਪਨੀ ਲਾਇਓ ਸੇਵ ॥੩॥ He links His servant to His service. ||3|| ਅਕਿਰਤਘਣਾ ਕਾ ਕਰੇ ਉਧਾਰੁ ॥ He saves even the ungrateful; ਪ੍ਰਭੁ ਮੇਰਾ ਹੈ ਸਦਾ ਦਇਆਰੁ ॥ my God is forever merciful. ਸੰਤ ਜਨਾ ਕਾ ਸਦਾ ਸਹਾਈ ॥ He is forever the helper and support of the humble Saints. ਚਰਨ ਕਮਲ ਨਾਨਕ ਸਰਣਾਈ ॥੪॥੩੯॥੫੦॥ Nanak has found the Sanctuary of His lotus feet. ||4||39||50||